सतगुरु गरीबदास साहिब जी की अमृतमयी वाणी
ਸਤਿਗੁਰੂ ਗਰੀਬਦਾਸ ਜੀ ਕੀ ਬਾਣੀ
सतगुरु गरीबदास साहिब जी की अमृतमयी वाणी
SatGuru Garib Das Ji Ke Bani
SatGuru Garib Das Ji Ke Bani
ਸਤਿਗੁਰੂ ਗਰੀਬਦਾਸ ਜੀ ਕੀ ਬਾਣੀ
सतगुरु गरीबदास साहिब जी की वाणी
ਸਤਿਗੁਰੂ ਗਰੀਬਦਾਸ ਜੀ ਕੀ ਬਾਣੀ
SatGuru Garib Das Ji Ke Bani
Untitled Document
Sat Guru Garib Das Ji Ke Bani
सतगुरु गरीबदास साहिब जी की अमृतमयी वाणी
Go to content
सतगुरु गरीब दास जी
ਸਤਿਗੁਰੂ ਗਰੀਬ ਦਾਸ ਜੀ
SatGuru Garib Das Ji

Sant Garib Das Ji (1717–1778) was a saint and reformer . He was a religious person who was founder of a new religious sect known as 'Garibdasi sect' and composed Shri Granth Sahib.

ਸਤਿਗੁਰੂ ਗਰੀਬ ਦਾਸ ਜੀ ਦਾ ਜੀਵਨ

 ਗਰੀਬ, ਸਤਗੁਰੂ ਪੂਰਣ ਬ੍ਰਹਮ ਹੈ, ਸਤਗੁਰੂ ਆਪ ਅਲੇਖ।
          ਸਤਗੁਰੂ ਰਮਤਾ ਰਾਮ ਹੈ, ਜਾਮੇਂ ਮੀਨ ਨ ਮੇਖ॥
  ਸਤਿਗੁਰੂ ਗਰੀਬ ਦਾਸ ਜੀ ਦਾ ਜਨਮ ਵੈਸਾਖ ਦੀ ਪੂਰਨਮਾਸ਼ੀ ਦਿਨ ਸੋਮਵਾਰ 24 ਮਈ 1717 ਈ: ਨੂੰ ਪਿੰਡ ਛੁਡਾਣੀ ਜਿਲ੍ਹਾ ਰੋਹਤਕ ਹਰਿਆਣਾ ਵਿਚ ਹੋਇਆ।ਇਹ ਪਿੰਡ ਬਹਾਦਰਗੜ੍ਹ ਤੋ 19 ਕਿਲੋਮੀਟਰ ਦੂਰ ਹੈ। ਆਪ ਜੀ ਦਾ ਜਨਮ ਪਿਤਾ ਬਲਰਾਮ ਸਿੰਘ ਜੀ ਅਤੇ ਮਾਤਾ ਰਾਣੀ ਦੇਵੀ ਜੀ ਦੇ ਵਿਆਹ ਤੋ 12 ਸਾਲ ਬਾਅਦ ਇਕ ਸਿੱਧ ਧੋਗੀ ਦੇ ਬਚਨ ਨਾਲ ਹੋਇਆ। ਆਪ ਦੇ ਨਾਨਾ ਜੀ ਸ਼ਿਵ ਲਾਲ ਜਿਨ੍ਹਾ ਦੇ ਦੋ ਧੀਆਂ ਇਕ ਪਿੰਡ ਕਰੌਂਥਾ ਦੂਜੀ ਪਿੰਡ ਆਸੌਦਾ ਵਿਆਹੀਆ ਸਨ। ਕੋਈ ਪੁੱਤਰ ਨਾ ਹੋਣ ਕਰਕੇ ਨਾਨਾ ਜੀ ਆਪ ਦੇ ਦਾਦਾ ਜੀ ਹਰਦੇਵ ਸਿੰਘ ਜੀ ਨੂੰ ਕਹਿ ਕੇ ਬਲਰਾਮ ਸਿੰਘ ਜੀ ਨੂੰ ਛੁਡਾਣੀ ਘਰ ਜਵਾਈ ਬਣਾ ਕੇ ਰਖਣ ਲਈ ਲੈ ਆਏ। ਆਪ ਦਾ ਵਿਆਹ ਪਿੰਡ ਬਰੌਣਾ ਜਿਲ੍ਹਾ ਸੋਨੀਪਤ ਦੇ ਚੌਧਰੀ ਨਿੰਦਰ ਸਿੰਘ ਦੀ ਪੁਤਰੀ ਮੋਹਿਨੀ ਦੇਵੀ ਨਾਲ ਹੋਇਆ। ਇਥੇ ਹੀ ਆਪ ਦੇ ਚਾਰ ਪੁੱਤਰ ਜੈਤ ਰਾਮ ਜੀ, ਤੁਰਤੀ ਰਾਮ ਜੀ, ਆਸ਼ਾ ਰਾਮ ਜੀ, ਅੰਗਦ ਰਾਮ ਜੀ ਅਤੇ ਦੋ ਧੀਆਂ ਦਿਲ ਕੌਰ ਜੀ ਅਤੇ ਗਿਆਨ ਕੌਰ ਜੀ ਨੇ ਜਨਮ ਲਿਆ।
   ਆਪ ਜੀ ਦੇ ਜਨਮ ਸਮੇ ਦਿੱਲੀ ਤੇ ਫਰਖੁਰਸੀਅਰ ਦਾ ਰਾਜ ਸੀ। 1719 ਈ. ਨੂੰ ਮੁਹੰਮਦ ਸ਼ਾਹ ਰੰਗੀਲੇ ਰਾਜ ਗੱਦੀ ਤੇ ਬੈਠਾ। ਜਿਸਦਾ ਪਰਜਾ ਦੀ ਭਲਾਈ ਵਲ ਧਿਆਨ ਨਹੀਂ ਸੀ ਸਗੋ ਇਸਤ੍ਰੀਆਂ ਦੀ ਬੇਪਤੀ, ਨਸ਼ੇ ਕਰਨਾ ਅਤੇ ਕਿਸਾਨਾ ਤੋ ਜ਼ਬਰੀ ਕਰ ਇਕੱਠਾ ਕਰਨਾ ਸੀ। ਧਾਰਮਿਕ ਮੰਦਰ ਵਿਲਾਸ ਕੇਂਦਰ ਬਣ ਗਏ ਸਨ। ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਕਦਰਾ ਕੀਮਤਾ ਵਿਚ ਪੂਰੀ ਗਿਰਾਵਟ ਆ ਚੁਕੀ ਸੀ। ਮੁਸਲਮਾਨ ਰਾਜ ਕਰਕੇ ਆਮ ਹਿੰਦੂ ਵੀ ਮੁਸਲਿਮ ਧਰਮ ਵਲ ਜਾਣ ਲਗ ਪਏ ਸਨ।
 ਆਪ ਜੀ ਦੀ ਸਕੂਲੀ ਪੜ੍ਹਾਈ ਬਾਰੇ ਪਰਮਾਣ ਨਹੀਂ ਮਿਲਦਾ। ਆਪ ਜੀ ਹਰ ਰੋਜ਼ ਅਪਨੇ ਸਾਥੀਆ ਨਾਲ ਗਊਆਂ ਚਰਾਉਣ ਜਾਦੇ ਸਨ। ਫੱਗਣ ਮਹੀਨੇ ਦੀ ਸ਼ੁਕਲ ਪੱਖ ਦੂਜ ਸੰਨ 1728 ਈ. ਨੂੰ ਇਕ ਬਿ੍ਰਛ ਦੀ ਛਾਂ ਹੇਠ ਧਿਆਨ ਵਿੱਚ ਬੈਠੇ ਸਨ। ਉਸ ਸਮੇ ਕਬੀਰ ਸਾਹਿਬ ਜੀ ਨੇ ਆਪ ਨੂੰ ਦਰਸ਼ਨ ਦਿੱਤੇ ਅਤੇ ਆਪਦਾ ਮਿਹਰਾ ਦਾ ਹੱਥ ਸਿਰ ਤੇ ਰੱਖ ਕੇ ਸੱਚੇ ਨਾਮ ਗਿਆਨ ਦੀ ਬਖਸ਼ਿਸ ਕੀਤੀ। ਉਸ ਸਮੇ ਹੀ ਕਬੀਰ ਜੀ ਨੇ ਔਸਰ ਵੱਛੀ ਦਾ ਦੁੱਧ ਛਕਿਆ ਅਤੇ ਬਾਕੀ ਬਚਿਆ ਦੁੱਧ ਅਮਿ੍ਰਤ ਰੂਪ ਵਿਚ ਪੀ ਕੇ ਜਗਤਗੁਰੂ ਬਾਬਾ ਗਰੀਬਦਾਸ ਜੀ ਸਮਾਧੀ ਵਿਚ ਚਲੇ ਗਏ। ਸਮਾਧੀ ਵਿਚ ਆਪ ਜੀ ਨੂੰ ਮਰਿਆ ਸਮਝ ਕੇ ਚਿਖਾ ਵਿਚ ਲਿਟਾ ਦਿੱਤਾ ਗਿਆ। ਪਰ ਅੱਗ ਦੇਣ ਤੋ ਪਹਿਲਾ ਉਠ ਕੇ ਆਪ ਬਾਣੀ ਉਚਾਰਣ ਲਗ ਗਏ।
  ਬਚਪਨ ਤੋ ਹੀ ਆਪ ਨੂੰ ਗਰੀਬਾ ਨਾਮ ਨਾਲ ਬੁਲਾਉਦੇ ਸਨ। ਗੁਰੁ ਗਰੀਬਦਾਸ ਜੀ ਦੇ ਬਾਲਕ ਉਮਰ ਤੋ ਹੀ ਅਨੇਕਾ ਪਰਚੇ ਹਨ ਜਿਨ੍ਹਾ ਬਾਰੇ ਹੇਠਾ ਸੰਖੇਪ ਵਿਚ ਲਿਖਿਆ ਜਾ ਰਿਹਾ ਹੈ।
ਅਰਜੁਨ ਸੁਰਜਨ ਦਾ 5 ਸਾਲ ਦੀ ਉਮਰ ਵਿਚ ਹੀ ਕਲਿਆਣ ਕਰਨਾ।
ਬਾਲਕ ਮਲੂਕਾ ਦੇ ਸੱਟ ਲੱਗਣ ਤੇ ਉਸ ਦੀ ਉਂਗਲ ਵਿਚ ਤਾਰਾ ਦਿਖਾਉਣਾ।
ਪਿਤਾ ਜੀ ਨੂੰ ਖੂਹ ਲਾਉਣ ਵੇਲੇ ਮਿੱਠੇ ਪਾਣੀ ਦੀ ਜਗ੍ਹਾ ਦੱਸਣਾ ਅਤੇ ਟੇਢੀ ਖੂਹੀ ਸਿਧੀ ਕਰਨੀ।
ਗਊਆ ਦੇ ਫਸਲ ਉਜਾੜਨ ਤੇ ਖੇਤ ਪੰਚਾਇਤ ਦੇ ਦੇਖਣ ਵੇਲੇ ਹਰਾ ਭਰਾ ਕਰਨਾ।
ਬੋਦੀ ਦਾਸ ਫਕੀਰ ਨੂੰ ਸੁਰਤਿ ਨਿਰਤਿ ਅਤੇ ਮਨ ਇਕੱਤਰ ਕਰਕੇ ਯੋਗ ਕਰਨ ਬਾਰੇ ਦੱਸਣਾ।
ਮਾਤਾ ਪਿਤਾ ਦੇ ਖੇਤ ਵਿਚ ਕੰਮ ਕਰਦੇ ਸਮੇ ਪਾਣੀ ਦਾ ਘੜਾ ਆਪਣੇ ਆਪ ਭਰ ਜਾਣਾ।
ਦੋ ਰੂਪ ਗਰੀਬਦਾਸ ਜੀ ਦਾ ਗ਼ਢ ਮੁਕਤੇਸ਼ਵਰ ਗੰਗਾ ਇਸ਼ਨਾਨ ਅਤੇ ਉਸ ਸਮੇ ਹੀ ਛੁਡਾਣੀ ਗਊਆ ਚਾਰਨਾ ਅਤੇ ਗੰਗਾ ਕਿਨਾਰੇ ਸਾਰੰਗੀ ਬਜਾ ਕੇ ਕਾਫੀ ਮਾਇਆ ਯੋਗੀ ਲਈ ਇਕੱਠਾ ਕਰ ਦੇਣਾ।
ਨੂਰਹਸਨ ਅਲੀ ਖਾਂ ਨਵਾਬ ਝੱਜ਼ਰ ਦੇ ਗੋਬਰ ਭਰ ਕੇ ਭੇਜੇ ਦਾ ਘਿਉ ਬਣਾਉਣਾ।
ਨੌ ਯੋਗੇਸ਼ਵਰ ਦਾ ਛੁਡਾਣੀ ਆਉਣਾ ਅਤੇ ਦਸ ਯੋਗੇਸ਼ਵਰ ਦਾ ਭੋਜਨ ਹਜ਼ਾਰਾ ਨੂੰ ਛਕਾਉਣਾ।
1738 ਈ. ਮੁਹੰਮਦ ਸ਼ਾਹ ਦੇ ਦਰਬਾਰ ਸੰਤ ਚਰਨਦਾਸ ਨਾਲ ਜਾਣਾ। ਨਾਰੀ ਦੀ ਇੱਜਤ, ਗਊ ਰੱਖਿਆ ਅਤੇ ਕਿਸਾਨ ਕਰ ਮਾਫ ਕਰਨਾ ਨਾ ਮੰਨਣ ਤੇ ਬੰਦੀ ਬਣਾਉਣਾ। ਜੇਲ੍ਹ ਵਿੱਚੋ ਬੰਦ ਛੁਡਾ ਲੈਣੀ।
ਫਰੂਖਨਗਰ ਦੇ ਜਗੀਰਦਾਰ ਮਸਾਵੀ ਖਾਂ ਦੇ ਗੁਰੂ ਨੂੰ ਸ਼ੇਰ ਦੇ ਪਿੰਜਰੇ ਵਿੱਚ ਪਾਉਣ ਤੇ ਪੈਰ ਚੱਟਣੇ।
ਝੋਝੂ ਕਲਾਂ ਦੇ ਚੌਧਰੀ ਰਾਮ ਸਹਾਇ ਦਾ ਪੈਂਦ ਅਤੇ ਸਿਰਹਾਣੇ ਦਾ ਨਿਰਣਾ ਨਾ ਕਰ ਪਾਉਣਾ।
ਸੰਨ 1743 ਈ. ਵਿਚ ਮਾਤਾ ਰਾਨੀ ਦਾ ਛੁਡਾਣੀ ਵਿੱਚ ਗੰਗਾ ਵਹਾ ਕੇ ਇਸ਼ਨਾਨ ਕਰਾਉਣਾ।
ਡਾਕੂ ਸੁਜਾਨ ਸਿੰਘ ਦੀ ਗੋਲੀ ਗੁਰੁ ਜੀ ਨੂੰ ਨਾ ਲਗਣਾ ਅਤੇ ਉਪਦੇਸ਼ ਦੇ ਕੇ ਸੰਤ ਸੁਜਾਨ ਬਣਾਉਣਾ।
ਭਗਤ ਹਰਲਾਲ ਦਾ ਕਈ ਅਵਤਾਰਾ ਦੇ ਰੂਪ ਦਿਖਾ ਕੇ ਸੰਸ਼ਾ ਦੂਰ ਕਰਨਾ।
ਭਗਤ ਤੋਖਾ ਰਾਮ ਦਾ ਇਕ ਸਰੂਪ ਸਮਾਧੀ ਵਿੱਚ ਅਤੇ ਦੂਸਰੇ ਸਰੂਪ ਵਿੱਚ ਸ਼ੋਰਾ ਤੋਲਣਾ।
ਕਾਲ ਪੈਣ ਤੇ ਭਗਤ ਤੋਖਾ ਰਾਮ ਦਾ ਬਾਜਰੇ ਦੀ ਗੱਡੀ ਭੇਟ ਕਰਨਾ।
ਭੁਲੇਖੇ ਵਿੱਚ ਗਊ ਹੱਤਿਆ ਕਰਨ ਵਾਲੇ ਰਾਜਸਥਾਨੀ ਕਿਸਾਨ ਨੂੰ ਛੁਡਾਣੀ ਗੰਗਾ ਇਸ਼ਨਾਨ ਕਰਾਉਣਾ
ਸਿੱਧ ਜੋਗੀ ਦਾ ਸਤਿਗੁਰਾ ਦੇ ਗੰਗਾ ਸਾਗਰ ਨਾਲ ਭਗਤ ਧਾਰੀ ਰਾਮ ਨੇ ਖੱਪਰ ਭਰਨਾ।
35 ਸਾਲ ਦੀ ਉਮਰ ਵਿੱਚ ਅਸਥਲ ਬੋਹਰ ਦੇ ਸਿੱਧ ਮਸਤਨਾਥ ਜੀ ਨੂੰ ਉਪਦੇਸ਼ ਕਰਨਾ।
ਸਤਗੁਰੂ ਗਰੀਬਦਾਸ ਜੀ ਦਾ ਮਥੁਰਾ ਵਿਖੇ ਕ੍ਰਿਸ਼ਨ ਰੂਪ ਬਣਾ ਕੇ ਉਪਦੇਸ਼ ਕਰਨਾ।
ਅਟਕਲੀ ਦਾਸ ਮਹੰਤ ਨੂੰ ਕੰਠੀ ਮਾਲਾ,ਤਿਲਕ,ਜਨੇਊ ਅਤੇ ਪੱਥਰ ਪੂਜਾ ਛੱਡਣ ਦਾ ਉਪਦੇਸ਼ ਕਰਨਾ।
ਪੰਜਾਬ ਦੇ ਰਾਮਰਾਇ ਚੌਧਰੀ ਤੋ ਗੁਰੁ ਜੀ ਦੀ ਕਮਰ ਦੀ ਧੋਤੀ ਨਾ ਲਾ ਹੋਣਾ।
ਮੂੰਹ ਦੀ ਲਾਰ ਨੂੰ ਅਮਿ੍ਰਤ ਕਹਿਣ ਵਾਲੇ ਕਾਸ਼ੀ ਦਾਸ ਦਾ ਰਚਿਆ ਪਖੰਡ ਹਟਾਉਣਾ।
ਭਰਤਪੁਰ ਦੇ ਰਾਜਾ ਸੂਰਜਮਲ ਦੀ ਮੌਤ ਬਾਅਦ ਝਗੜਾ ਮਿਟਾ ਕੇ ਜਵਾਹਰ ਸਿੰਘ ਨੂੰ ਰਾਜਾ ਥਾਪਨਾ।
ਗਰੀਬਦਾਸ ਜੀ ਦਾ ਹਾਂਡੀ ਭੜੰਗਾ ਨੂੰ ਅਵਤਾਰਾ ਦਾ ਸੰਸਾਰ ਵਿੱਚ ਆਉਣ ਦਾ ਉਦੇਸ਼ ਸਮਝਾਉਣਾ।
ਸੰਮਤ 1820 ਵਿੱਚ ਸੋਕੇ ਨਾਲ ਕਾਲ ਪੈਣ ਤੇ ਵਰਸ਼ਾ ਪਵਾ ਕੇ ਕਾਲ ਖਤਮ ਕਰਨਾ।
ਸੰਤ ਸੰਤੋਖ ਦਾਸ ਜੀ ਦਾ ਘਰ ਚ ਪਤਨੀ ਲਕਸ਼ਮੀ ਬਾਈ ਨਾਲ ਰਹਿ ਕੇ ਹੀ ਭਜਨ ਕਰਨਾ।
ਨੱਚਣ ਵਾਲੀ ਚੰਪਾ ਕਲੀ ਨੂੰ 500 ਅਤੇ ਮਨੀ ਰਾਮ ਬ੍ਰਾਹਮਣ ਨੂੰ ਤੀਹ ਰੁਪੈ ਹੋਣ ਤੇ ਸ਼ੰਸਾ ਦੂਰ ਕਰਨਾ
ਸੰਤ ਬਨਖੰਡੀ ਦਾਸ ਨੂੰ ਆਪ ਦੇ ਪਿੰਡ ਵਿੱਚ ਰਹਿ ਕੇ ਭਜਨ ਕਰਨ ਲਈ ਕਹਿਣਾ।
ਸੰਤ ਠੰਡੀ ਰਾਮ ਦਾ ਬਾਜਰੇ ਦੀ ਰਾਖੀ ਕਰਦੇ ਤਿੰਨ ਦਿਨ ਰੋਟੀ ਖਾਣ ਨਾ ਆੳਣਾ।
ਇਕ ਚੇਲੇ ਦੀ ਜੂਠੇ ਛਿਲਕੇ ਚੂਸ ਕੇ ਅੰਤਰ ਦਿ੍ਰਸ਼ਟੀ ਖੁਲ ਜਾਣਾ ਤੇ ਚੌਬੀ ਸਿੱਧਾ ਬਾਰੇ ਦਸਣਾ।
ਸਾਧੂ ਹੁਲਾਸੀਦਾਸ ਦਾ ਗਰੀਬਦਾਸ ਜੀ ਨਾਲ ਗਿਆਨ ਚਰਚਾ ਜੈਤ ਰਾਮ ਜੀ ਦੀ ਬਾਣੀ ਵਿੱਚ ਲਿਖਤ ਹੈ।
   ਉਪਰੋਕਤ ਤੋ ਸਪੱਸ਼ਟ ਹੈ ਕਿ ਆਪ ਦਿਆ ਦੇ ਸਾਗਰ, ਸੰਸਾਰ ਨੂੰ ਸੱਚਾ ਮਾਰਗ ਦੱਸਣ ਵਾਲੇ, ਪਾਖੰਡ ਤੋ ਦੂਰ, ਸ਼ਬਦ ਨਾਲ ਜੁੜੇ ਹੋਏ ਅਤੇ ਕਾਦਰ ਦੀ ਕੁਦਰਤ ਨੂੰ ਜਾਨਣ ਵਾਲੇ ਸਨ।
  ਦਾਦੂ ਪੰਥੀ ਸੰਤ ਗੋਪਾਲ ਦਾਸ ਜੀ ਨੇ ਆਪ ਜੀ ਦੀ ਬਾਣੀ ਨੂੰ ਸੰਨ 1740 ਈ. ਵਿੱਚ ਲਿਖਣਾ ਸੁਰੂ ਕੀਤਾ। ਸੰਨ 1777 ਈ. ਲਗਪਗ 37 ਸਾਲ ਤਕ ਬਾਣੀ ਦੀ ਸੰਪੂਰਨ ਰਚਨਾ ਹੋਈ। ਵੱਖ ਵੱਖ  ਪ੍ਰਕਾਸਿਤ ਬਾਬਾ ਗਰੀਬਦਾਸ ਜੀ ਦੀ ਬਾਣੀ ਦੇ 17500 ਤੋ 24000 ਦੇ ਵਿੱਚ ਬੰਦ ਹਨ। ਗਰੀਬਦਾਸ ਜੀ ਦੀ ਬਾਣੀ ਦੇ ਚਾਰ ਮੁੱਖ ਭਾਗ ਹਨ। 1. ਅੰਗ ਭਾਗ 2. ਗ੍ਰੰਥ ਭਾਗ 3. ਪਦ ਭਾਗ 4. ਰਾਗ ਭਾਗ
1. ਅੰਗ ਭਾਗ; ਇਸ ਵਿੱਚ ਗੁਰੂਦੇਵ ਦੇ ਅੰਗ ਤੋ ਫੁਟਕਰ ਸਾਖੀ ਦੇ ਅੰਗ ਤਕ 61 ਅੰਗ ਹਨ।
2. ਗ੍ਰੰਥ ਭਾਗ: ਇਸ ਭਾਗ ਵਿੱਚ 43 ਸਿਰਲੇਖਾ ਹੇਠ ਵੱਖ ਵੱਖ ਛੰਦਾਂ ਵਿੱਚ ਬਾਣੀ ਰਚੀ ਹੈ।
3. ਪਦ ਭਾਗ: 15 ਸਿਰਲੇਖਾ ਸਵੈਯੇ,ਰੇਖਤੇ,ਝੂਲਨੇ,ਝੂਮਕਰਾ,ਰਮੈਣੀਂ ਅਤੇ ਬੈਂਤ ਇਸ ਚ ਹਨ।
4. ਰਾਗ ਭਾਗ: ਇਸ ਭਾਗ ਵਿੱਚ 49 ਰਾਗ ਹਨ।
22 ਅੰਗ ਕਬੀਰ ਸਾਹਿਬ ਦੀ ਬਾਣੀ ਦੇ ਅਖੀਰ ਵਿੱਚ ਦਰਜ ਹਨ। ਬਾਣੀ ਵਿੱਚ ਭਗਤੀ ਕਰਨ ਲਈ ਸਭ ਤੋਂ ਪਹਿਲਾ ਚੰਗੀ ਕੁਲ ਜਨਮ ਹੋ ਜਾਵੇ ਤਾ ਕਿ ਸਤਸੰਗਿ ਮਿਲ ਜਾਵੇ। ਸਤਸੰਗਿ ਵਿੱਚੋ ਅਸੀ ਸੱਚੇ ਗੁਰੂ ਨੂੰ ਖੋਜ ਸਕਦੇ ਹਾ। ਸੱਚਾ ਗੁਰੂ ਹੀ ਮਨ ਅਤੇ ਇੰਦ੍ਰੀਆਂ ਨੂੰ ਵਸ ਵਿੱਚ ਕਰਨ ਦੀ ਵਿਧੀ ਦੱਸਦਾ ਹੈ ਅਤੇ ਕਾਮ,ਕ੍ਰੋਧ,ਲੋਭ,ਮੋਹ ਅਤੇ ਹੰਕਾਰ ਤੋਂ ਕਿਵੇ ਮੁਕਤ ਹੋਣਾ ਹੈ। ਇਹ ਗੁਰੂ ਤੇ ਪੂਰਨ ਵਿਸ਼ਵਾਸ ਅਤੇ ਪੂਰਨ ਸਮਰਪਣ ਭਾਵ ਨਾਲ ਹੀ ਹੋ ਸਕਦਾ ਹੈ। ਗੁਰੂੁ ਦੇ ਸ਼ਬਦ ਦਾ ਸਿਮਰਨ ਕਰਨ ਨਾਲ ਹੀ ਸੰਸਾਰਿਕ ਕੰਮ ਕਰਦੇ ਹੋਏ ਅਜਿਹੀ ਅਵਸਥਾ ਪ੍ਰਾਪਤ ਹੋ ਜਾਵੇ ਕਿ ਨਾਮ ਸਿਮਰਨ ਚਲਦਾ ਰਹੇ ਟੁਟੇ ਨਾ। ਬਾਬਾ ਗਰੀਬਦਾਸ ਜੀ ਦੀ ਬਾਣੀ ਦਾ ਸਲੋਕ ਹੈ।
ਗਰੀਬ, ਜੈਸੇ ਹਾਲੀ ਬੀਜ ਧੁੰਨ, ਪੰਥੀ ਸੇ ਬਤਲਾਏ।
     ਜਾਮੇ ਖੰਡ ਪਰੇ ਨਹੀਂ, ਮੁਖ ਸੇ ਬਾਤ ਸੁਨਾਏ॥
……www.banigaribdasji.com…ਵਿਬਸਾਈਟ ਤੇ ਕੋਈ ਗੁਰਮੁਖ ਜਨ ਬਾਣੀ ਦਾ ਪਾਠ{ਪੰਜਾਬੀ,ਹਿੰਦੀ,ਅੰਗ੍ਰੇਜ਼ੀ} ਪੜ੍ਹ ਸਕਦਾ, ਸੁਣ ਸਕਦਾ ਅਤੇ ਸੰਪੂਰਨ ਬਾਣੀ ਦਾ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਵੀ ਸੁਣ ਸਕਦਾ ਹੈ।
       ਹੰਸ ਉਧਾਰਨ ਭਵਜਲ ਤਾਰਨ, ਸਤਿਗੁਰੂ ਆਏ ਥੇ ਲੋਈ ॥
ਸਤਿਗੁਰੂ ਗਰੀਬਦਾਸ ਜੀ ਨੇ ਇਕ ਦਿਨ ਸੰਗਤ ਨੂੰ ਬਚਨ ਕੀਤਾ ਕਿ ਫੱਗਣ ਸੁਦੀ ਦੁਆਦਸ਼ੀ ਨੂੰ ਅਸੀ ਇਸ ਸਰੀਰ ਨੂੰ ਛੱਡ ਦੇਣਾ ਹੈ। ਇਹ ਸੁਣ ਕੇ ਸੰਗਤ ਨੇ ਛੇ ਮਹੀਨੇ ਲਈ ਹੋਰ ਸਮਾ ਦੇਣ ਦੀ ਬੇਨਤੀ ਕੀਤੀ। ਜਿਸ ਤੋ ਛੇ ਮਹੀਨੇ ਬਾਅਦ ਆਪ ਭਾਦੋਂ ਸੁਦੀ ਦੂਜ 29 ਅਗਸਤ ਦਿਨ ਸ਼ਨਿਚਰਵਾਰ 1778 ਈ. ਨੂੰ ਸ਼ਬਦ ਵਿੱਚ ਸਮਾ ਗਏ। ਪ੍ਰਲੋਕ ਗਵਨ ਤੋਂ ਬਾਅਦ ਆਪ ਜੀ ਦੇ ਸਪੁੱਤਰ ਤੁਰਤੀ ਰਾਮ ਜੀ ਬਿੰਦੀ ਧਾਰਾ ਅਗੇ ਤੋਰੀ ਅਤੇ ਜੋ ਆਪ ਜੀ ਦੇ 20 ਚੇਲੇ ਸਨ ਉਨ੍ਹਾਂ ਵਿੱਚੋ ਬਹੁਤਿਆਂ ਦੀ ਨਾਦੀ ਧਾਰਾ ਹੁਣ ਵੀ ਚਲ ਰਹੀ ਹੈ।
  ਸਤਿਗੁਰੂ ਗਰੀਬਦਾਸ ਜੀ ਦੀ ਬਾਣੀ ਸਮੁੱਚੀ ਮਾਨਵਤਾ ਦੇ ਲਈ ਚਾਨਣ ਦੀ ਕਿਰਨ ਹੈ। ਸਾਰੀ ਬਾਣੀ ਵਿੱਚ ਜਾਤੀਵਾਦ, ਭੇਸ਼ਵਾਦ, ਪਾਖੰਡਵਾਦ, ਹਿੰਸਾ, ਝੂਠ ਬੋਲਣਾ,ਮੂਰਤੀ ਪੂਜਾ, ਨਸ਼ੇ ਕਰਨ ਅਤੇ ਪੁਜਾਰੀਵਾਦ ਦੇ ਵਿਰੁਧ ਲਿਖ ਕੇ ਸਹੀ ਮਾਰਗ ਦਰਸਾਇਆਂ ਹੈ। ਬਾਣੀ ਦੇ ਅਨੁਸਾਰ  ਚਲ ਕੇ ਹੀ ਸਾਨੂੰ ਜੀਵਨ ਨਿਰਬਾਹ ਕਰਨਾ ਹੈ ਅਤੇ ਇਹੀ ਪ੍ਰਾਰਥਨਾ ਕਰਨੀ ਹੈ।
   ਉੱਤਮ ਕੁਲ ਕਰਤਾਰ ਦੇ,ਦਵਾਦਸ਼ ਭੂਸ਼ਣ ਸੰਗ।
   ਰੂਪ ਦ੍ਰਵਯ ਦੇ ਦਯਾ ਕਰਿ ਗਯਾਨ ਭਜਨ ਸਤਸੰਗ॥
   ਸ਼ੀਲ ਸੰਤੋਸ਼ ਵਿਵੇਕ ਦੇ,ਕਸ਼ਮਾ ਦਯਾ ਏਕਤਾਰ।
   ਭਾਵ ਭਕਿਤ ਬੈਰਾਗ ਦੇ,ਨਾਮ ਨਿਰਾਲੰਬ ਸਾਰ॥
ਗਰੀਬ, ਸਿਰ ਸਾਟੇ ਕੀ ਭਕਿਤ ਹੈ, ਔਰ ਕਛੁ ਨਹੀਂ ਬਾਤ।
      ਸਿਰ ਕੇ ਸਾਟੇ ਪਾਈਯੇ, ਅਵਿਗਤ ਅਲਖ ਅਨਾਥ॥
ਸਤਿ ਸਾਹਿਬ ਜੀ॥            ਸਤਿ ਸਾਹਿਬ ਜੀ॥               ਸਤਿ ਸਾਹਿਬ ਜੀ॥
                                                                                                                     

Biography of Satguru Garib Das Ji

Garib, Satguru poorn barham hai, Satguru aap alaykh.
Satguru ramtaa raam hai, jaamay meen na maykh..
  Birth of Satguru Garib Das ji was on full moon night of vaisaakh Monday May 24,1717 in village chhudani distt. Rohtak Haryana. This village is 19 k.m.from bahadargarh. 12 years after the marriage of father balram singh and mother rani devi ji, Satguru Garib Das Ji was born by blessings of a yogi. Your Naanaa Ji Shiv Lal ji (Father of your mother) had no son, only two daugters one was married in village Karountha and second was in village Asouda. So Shiv lal ji request your grand father Hardev singh ji to take your father with him to live in village Chhudani. You got married with mohini devi daughter of choudhary Ninder singh of village barouna distt sonipat. After marriage you had four sons Jait ram ji, Turti ram ji, Asha ram ji, Angad ram ji and two daughters Dil kaur ji and Gian kaur ji.
        At birth time farkhursiar was the king of Delhi. In 1719 Muhanmad Shah rangila become the king of Delhi, who did not worry to take care of his public but was more interested in sexual activities, to take drugs and to take tax forcefully. Religious temples were used like sexual centers. Religious, political and social characters were not good and that were in too much downfall. In this situation a common Hindu were going to become a muslim.
     There is no available information if Guru ji did go to a school. Every day guru ji use to take cows to field to feed them in field with his friends. In 1728. Month of faggan second day of moon light, guru ji was sit in meditation under the shadow of a tree. At that time guru ji saw a light of Kabir Sahib and they blessed Garib Das ji with a lesson of true knowledge. At that time with blessings of Kabir Sahib a virgin cow gave milk. Kabir Sahib Ji drank the milk and Guru Ji drank rest of the milk. After that guru ji went to meditation and looks like as dead. When people put him for cremation, Guru Ji wake up and started Bani Path.
    By birth people called him with the name Gariba. Guru Garib Das ji done many holly acts and which are written below.
In the age of 5 years Arjan and Surjan freed from birth and death circle.
To show a star in the finger of a child Malooka when hit.
Tell the father a palace to dig a well where the water was sweet. Tilted well make straight.
Cows damaged the crops but there is no damage when panchayat see.
To tell a yogi Bodi Das to exercise yog after getting surati, nirati and mind to one point.
When mother and father is working in farm a ghara is filled with water itself.
To make two bodies one is feeding cows in farm and the other is taking bath in Ganga at Garh Mukteshvar.
To make the oil [ghee] from fertilizer[gohaa] which is sent by nawab of jhajar Noorhasan ali khan.
Nine yogi came to Chhudani and to feed thousands with food which was prepared only for ten yogies.
In 1738 with Sant Charndas guru ji go to kingdom of muhanmad shah. Guru ji say to respect the woman, to save cows and no tax on crops. King not like these ideas he jailed the guru. Guru ji freed from prison itself.
Nawab Masavi khan of farookhnager put guru ji in the cabon of a lion. Then the loin touched to guru ji feet in love.
Choudhary Ram Sahaie of farookhnager could not decide head and tail of guru ji bed.
In 1743. Mother Rani was to take bath in gangaa flowing in Chhudani.
Not injured when looter Sujan singh shoot guru ji and make him saint Sujan
To remove the dought of bhagat Harlal making to many bodies.
Bhagat Tokha ram one body in meditation and other one to weigh sora.
When it is drought then bhagat Tokha ram to present a cart of food.
A farmer from rajsathan who slaughter a cow unknowingly to take bath in gangaa in Chhudani.
To fill a utensil [khapar] of a yogi with ganga sagar of guru ji by bhagat dhari ram
To advice the Masatnath of Asthal Bohar in the age of 35.
To advice in Mathara making himself as Krishna body [roop].
To advice the Mahant Atkali Das to leave Kanthi Mala, Tilak, janayou and pathar Pooja.
Choudhary Ramrai cannot tie a cloth around the body of guru ji.
To stop the Kashi Ram who says the mouth water a Amrit [holly water].
To appoint the king to Jawahar singh after the death of king soorajmal of bharatpur solving the dispute.
To teach the aim to Handi bharhanga why the saint comes in this world.
In 1820 drought pendemic was finished after praying for rain.
Guru ji say to sant santokh das meditate in your own house living with your wife lakshami bye.
Dancer champa kali get rupee 500 and Mani ram brahman get rupee 30 then guru ji solve the doubt.
To say sant bankhandi das to meditate staying in your own village.
Sant Thandi ram not come to take food for three days when take caring the form. Say guru ji good obedient.
Guru ji told about 24 sidhs to a disciple who say about 24 sidhs after eating some fruits waste left behind by guru ji.
Discussion of Garib Das ji with sadhu Hulasidas written in detail in Bani Jait Ram ji.
  From the above acts we can say that Garib Das ji was too much merciful, to tell the world true path, away from fraud, touch with true knowledge and to know the nature.
Dadoo panthi sant Gopal Das ji started to write guru ji bani in 1740. That was completed in 1777 after 37 years. There are 17500 to 24000 sentences in different published granths. There are four main parts of Garib Das ji bani.
1.    Ang part   2. Granth part  3. Pad part   4. Raag part
1.Ang part:  there are 61 ang  from gurudev kaa ang to futkar saakhi.
2.    Granth part:  In this Bani is written in chhands under 43 topics.
3.    Pad part:  savaiyay, raykhtay, jhoolnay, jhoomkaraa, ramainee and baint are in this part under 15 topics.
4.    Raag part:  There are 49 raags in this part.
In the end there are 22 ang of bani baba Kabir Sahib ji are added. Bani say to meditate first of all we have a birth in a good family so we can get satsang. In the satsang we can find a true guru. Only a true guru can tell a method how we can control our mind and indriyan and how to isolate yourself from kaam, krodh, lobh, moh and hankaar. This is only possible to make full faith and full devotion in the true guru. We have to get a so much stable position with prayer [simran]  that when we are working our job the simran not stop. Baba Garibdas ji says in bani.
Garib, Jaisay haalee beej dhunn, panthi say batlaayay.
       Jaamay khand paray nahee, mukh say baat sunaayay ..
Any devotee can listen, read in Punjabi,hindi,english and listen the path [akhand path] continuously on website www.banigaribdasji.com.
Hans oudhaaran bhavjal taaran, satguru aayay thay loiee ..
 One day satguru Garibdas ji say to the sangat [followers] that we have to leave the body on second faggan sudee. After to listen this sangat demand from guru ji for six month to give more time. After six month on second bhaadon sudee 29 august 1778 Saturday guru ji leave body. After the death son Turti Ram continue bindee followers concept and which were 20 disciples their nadee panth is still working.
  Bani of Satguru Garibdas ji is a light of truth to the whole world. The whole bani teach a true marg and condemns the racism, disquise,hypocrisy,violence, drug,idol worship,priest and speak a lie. We have to spend our life as bani says and always pray to god like this.
  Outam kul kartaar day, davaadash  bhooshan sang.
  Roop darvay day dayaa kari, giaan bhajan satsang..
  Sheel Santosh vivayk day, kashmaa dayaa ayktaar.
    Bhaav bhakti bairaag day, naam niraalanb saar..
Garib, Sir saatay kee bhakit hai, aour kachhu nahee baat .
          Sir kay saatay paayeeyay, avigat alakh anaath ..
SAT SAHIB JI                         SAT SAHIB JI                       SAT SAHIB JI
                               Forgive us for any mistake.
With blessings of Sat Guru Garib Das Ji, This website is maintained by Shri Gora Ji
With blessings of Sat Guru Garib Das Ji, This website is maintained by Shri Gora Ji
With blessings of Sat Guru Garib Das Ji, This website is maintained by Shri Gora Ji
Back to content